{ ਆਓ ਪੰਜਾਬੀ ਨੂੰ ਵਿਸ਼ਵ ਦੀ ਭਾਸ਼ਾ ਬਣਾਈਏ }'

No replies
Anonymous's picture
Anonymous

ਇਹ ਲੇਖ ਸਾਰੇ ਪੰਜਾਬੀ ਵੀਰਾਂ ਵਾਸਤੇ
ਪੰਜਾਬੀਏ ਜੁਬਾਨੇ ਨੀ ਰੁਕਾਨੇ ਮੇਰੇ ਦੇਸ਼ ਦੀਏ
'{ ਆਓ ਪੰਜਾਬੀ ਨੂੰ ਵਿਸ਼ਵ ਦੀ ਭਾਸ਼ਾ ਬਣਾਈਏ }'
- ਤੇਰੀ ਜੈ ਪੰਜਾਬੀ ਮਾਤਾ , ਤੇਰੇ ਪੂਜੇ ਚਰਨ ਵਿਧਾਤਾ ,
ਲੋਰੀਆਂ ਦੇ ਕੇ ਗੋਦ ਖਿਡਾਵੇ ,ਘੋੜੀਆਂ ਗਾ ਗਾ ਵਿਆਹ ਰ੍ਚਾਵੇਂ
ਮਰਨ ਸਮੇ ਵੀ ਵੈਣ ਤੂੰ ਪਾਵੇਂ
ਐਸਾ ਪੱਕਾ ਨਾਤਾ ,ਤੇਰੇ ਜੈ ਪੰਜਾਬੀ ਮਾਤਾ ਇਹ ਸਤਰਾਂ ਹਨ , ਮਸ਼ਹੂਰ ਕਵੀ ਫੀਰੋਜ਼ਦੀਨ ਸਰਫ਼ ਦੀਆਂ , ਜੋ ਕੇ ਵਾਸਤਵਿਕਤਾ ਦੀ ਕਸੋਟੀ ਤੇ ਖਰੀਆਂ ਉਤਰਦੀਆਂ ਹਨ ਙ ਇਹ ਸਾਡੀ ਪੰਜਾਬੀ ਮਾਂ ਬੋਲੀ ਹੀ ਹੈ ਪੰਜਾਬੀ ਵੀਰੋ ਜੋ ਸਾਡੇ ਜਨਮ ਵਕ਼ਤ ਆਪਣੇ ਸ਼ਰਬਤ ਭਰੇ ਬੋਲਾਂ ਨਾਲ ਸਾਨੂੰ ਲੋਰੀਆਂ ਦਿੰਦੀ ਤੇ ਫਿਰ ਆਪਣੇ ਪੁੱਤਾਂ ਦੇ ਵਿਆਹਾਂ ਵਿੱਚ ਸੁਹਾਗ ਗਿਧੇ ਭੰਗੜੇ ਦੇ ਬੋਲਾਂ ਤੇ ਹੋਰ ਅਨੇਕਾ ਤਰਾਂ ਦੇ ਸ਼ਗਨਾ ਵਾਲੇ ਗੀਤਾਂ ਨਾਲ ਆਪਣੀ ਹਾਜਰੀ ਦੀ ਗਵਾਹੀ ਭਰਦੀ ਹੈ , ਪਰ ਸਾਡੀ ਇਹ ਮਾਂ ਬੋਲੀ ਇਥੇ ਹੀ ਸਾਡਾ ਸਾਥ ਨਹੀਂ ਛਡਦੀ ਸਗੋਂ ਜਦ ਸਾਡਾ ਇਸ ਰੰਗਾਂ ਭਰੇ ਜੱਗ ਤੋਂ ਉਡਾਰੀ ਮਾਰਨ ਦਾ ਅਨੋਖਾ ਵਕ਼ਤ ਆ ਜਾਂਦਾ ਓਸ ਵਕ਼ਤ ਵੀ ਇਹ ਸਾਨੂੰ ਸਿਵਿਆਂ ਤੱਕ ਲੈ ਜਾਂਦੇ ਸਮੇਂ ਆਪਣੇ ਬੋਲਾਂ ਦੇ ਵੈਣਾਂ , ਅਲਾਹੁਣੀਆਂ ਦੇ ਗੀਤਾਂ ਦੇ ਬੋਲਾਂ ਸੰਗ ਆਪਣੀ ਹਾਜਰੀ ਭਰਦੀ ਹੈ ਙ ਵੇਖਿਆ , ਪੰਜਾਬੀਓ ਸਾਡੀ ਮਾਂ ਜਨਮ ਤੋਂ ਲੈ ਕੇ ਸਾਡੇ ਮਰਨ ਵਕ਼ਤ ਵੀ ਸਾਡੇ ਨਾਲ ਹੁੰਦੀ ਹੈ ਪਰ ਅਸੀਂ ਵੇਖੋ ਇਸ ਦੇ ਪੁੱਤ ਹੋ ਕੇ ਵੀ ਕਪੂਤ ਬਣੇ ਜਿਉਂਦੇ ਜੀ ਵੀ ਆਪਣੀ ਇਸ ਮਾਂ ਦੀ ਕੇ ਬੇਕਦਰੀ ਕੀਤੀ ਹੋਈ ਹੈ ਇਸ ਮਾਂ ਨੂੰ ਇਸਦੇ ਆਪਣੇ ਹੀ ਪੁੱਤ ਇਸਨੂੰ ਇਸਦੇ ਘਰ ਨਹੀਂ ਆਉਣ ਦੇ ਰਹੇ ਤੇ ਇਹ ਵਿਚਾਰੀ ਅਪਣਿਆਂ ਵਿੱਚ ਹੀ ਅਜਨਬੀਆਂ ਵਾਂਗ ਫਿਰਦੀ ਹੈ ਙ ਮੈਨੂੰ ਤਾਂ ਕਦੇ ਕਦੇ ਇਸ ਤਰਾਂ ਲਗਦਾ ਕੇ ਅਸੀਂ ਅਰਦਾਸ ਵੀ ਅੰਗ੍ਰੇਜੀ ਵਿੱਚ ਨਾ ਕਰਨ ਲੱਗ ਪੀਏ ਙ ਓਹ ਇਸ ਲਈ ਕੇ ਅਸੀਂ ਅਮ੍ਰਿਤ ਵੇਲੇ ਨੂੰ ੰ੍ਰੌਂੀਂਘ ਠੀੰਓ ਅਤੇ ਰਹਿਰਾਸ ਨੂੰ ਓੜਓਂੀਂਘ ਠੀੰਓ ਜੋ ਆਖਣ ਲੱਗਗੇ ਹਾਂ ਙ ਓਏ ਵੀਰੋ ਮਾਸੀ ਦਾ ਸਤਿਕਾਰ ਕਰਨਾ ਚੰਗੀ ਗੱਲ ਹੈ , ਪਰ ਮਾਸੀ ਕਰਕੇ ਆਪਣੀ ਮਾਂ ਨੂੰ ਤਾਂ ਘਰਾਂ ਵਿਚੋਂ ਨਾਂ ਬਾਹਰ ਕਰੋ ਸਾਡੀ ਤਾਂ ਓਹ ਗੱਲ ਹੋਈ ਪਈ ਹੈ ਕੇ " ਅਪਣਿਆਂ ਦੇ ਗਿੱਟੇ ਭੰਨਾ ,ਚੁਮਾ ਪੈਰ ਪਰਾਇਆਂ ਦੇ "ਙ ਨਾਂ ਮੇਰੇ ਪੰਜਾਬੀ ਵੀਰੋ ਮੇਰੀ ਥੋਨੂੰ ਪੈਰੀਂ ਪੈ ਕੇ ਅਰਜ਼ ਹੈ ਆਪਣੀ ਮਾਂ ਬੋਲੀ ਪੰਜਾਬੀ ਨੂੰ ਇਸ ਤਰਾਂ ਨਾਂ ਵਿਸਾਰੋ ਙ ਅਸੀਂ ਪੰਜਾਬੀ ਹਰ ਪਾਸੇ ਮੱਲਾਂ ਮਾਰ ਰਹੇਂ ਹਾਂ , ਪਰ ਇੱਕ ਮੱਲ ਜੋ ਅਸੀਂ ਮਾਰ ਸਕਦੇ ਹਾਂ ਜੋ ਚੰਗੀ ਭਲੀ ਮਾਰ ਵੀ ਸਕਦੇ ਹਾਂ , ਓਸ ਤੋਂ ਅਸੀਂ ਪਾਸਾ ਵੱਟੀ ਬੈਠੇਂ ਹਾਂ ਙ ਅਸੀਂ ਅੱਜ ਦੁਨੀਆਂ ਦੇ ਕੋਨੇ ਕੋਨੇ ਤੈ ਬੈਠੇ ਹਾਂ ਤੇ ਸਾਡੀਆਂ ਸਰਦਾਰੀਆਂ ਹੁਣ ਦੇਸ਼ਾਂ ਵਿਦੇਸ਼ਾਂ ਵਿੱਚ ਹਨ ਕੀ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਵਿਸ਼ਵ ਦੀ ਇੱਕ ਨੰਬਰ ਦੀ ਭਾਸ਼ਾ ਨਹੀਂ ਬਣਾ ਸਕਦੇ ? ਜਦ ਸ਼੍ਰੀ ਗੁਰੂ ਗਰੰਥ ਸਾਹਿਬ ਜਿਹੇ ਮਹਾਨ ਗ੍ਰੰਥ ਜਿਹੀ ਮਹਾਨ ਰਚਨਾ ਦੀ ਮਿਸਾਲ ਸਾਰੇ ਵਿਸ਼ਵ ਦੇ ਲੋਕਾਂ ਸਮੇਤ ਨਾਸਾ ਦੇ ਵਿਗਿਆਨੀ ਦਿੰਦੇ ਹਨ ਤਾਂ ਕੇ ਅਸੀਂ ਇਨਾ ਵੀ ਨਹੀਂ ਕਰ ਸਕਦੇ ਕੇ ਲੋਕ ਸਾਡੀ ਪੰਜਾਬੀ ਬੋਲੀ ਦੀਆਂ ਮਿਸਾਲਾਂ ਵੀ ਦੇਣ ਙ ਦੋਸਤੋ ਤਹਾਨੂੰ ਪਤਾ ਹੋਣਾ ਬਣਦਾ ਹੈ ਕੇ ਪੰਜਾਬੀ ਭਾਸ਼ਾ ਵਿੱਚ ਕਲਮਬਧ ਧੰਨ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਨਾਸਾ ਪੁਲਾੜ ਵਿੱਚ ਬੜੇ ਹੀ ਅਦਬ ਸੰਗ ਪ੍ਰਕਾਸ਼ ਕੀਤਾ ਹੋਇਆ ਹੈ ਙ ਓਹ ਇਸ ਕਰਕੇ ਕਿ ਵਿਗਿਆਨੀ ਇਸ ਗੱਲ ਨੂੰ ਖੁਦ ਮੰਨ ਰਹੇ ਹਨ ਕੇ ਜੋ ਜਾਣਕਾਰੀ ਵਿਗਿਆਨ ਅੱਜ ਲੋਕਾਂ ਨੂੰ ਦੇ ਰਹੀ ਹੈ ਓਹ ਤਾਂ ਇਸ ਗ੍ਰੰਥ ਵਿੱਚ ਆਰੰਭ ਤੋਂ ਹੀ ਸ਼ਾਮਿਲ ਹੈ ਙ ਇਹ ਗੱਲ ਓਹਨਾਂ ਲੋਕਾਂ ਵਾਸਤੇ ਸਹੀ ਜਵਾਬ ਹੋਵੇਗੀ ਜੋ ਇਹ ਆਖਦੇ ਹਨ ਕੇ ਪੰਜਾਬੀ ਭਾਸਾ ਗਰੀਬ ਭਾਸਾ ਹੈ ਤੇ ਇਹ ਵਿਸ਼ਵ ਗਿਆਨ ਵਿਗਿਆਨ ਦੀ ਜਾਣਕਾਰੀ ਦੇਣ ਦੇ ਕਾਬਿਲ ਨਹੀਂ , ਅਗਰ ਇਹ ਗਰੀਬ ਭਾਸ਼ਾ ਹੈ ਤਾਂ ਫਿਰ ਸਾਡੇ ਗੁਰੂ ਸਾਹਿਬ ਨੇ ਇਸ ਮਹਾਨ ਗਰੰਥ ਨੂੰ ਪੰਜਾਬੀ ਭਾਸ਼ਾ ਵਿੱਚ ਹੀ ਕਾਸ ਤੋਂ ਕਲਮਬਧ ਕੀਤਾ ਓਸ ਵਕ਼ਤ ਵੀ ਤਾਂ ਸੰਸਕ੍ਰਿਤ ਸਮੇਤ ਅਨੇਕਾ ਭਾਸ਼ਾਵਾਂ ਦੀ ਸਰਦਾਰੀ ਸੀ , ਜਿਵੇਂ ਹੁਣ ਸਾਡੀ ਆਪਣੀ ਕਮਜੋਰੀ ਕਰਕੇ ਅੰਗ੍ਰੇਜੀ ਸਾਡੇ ਹੀ ਮੁਲਕ ਵਿੱਚ ਆਪਣਾ ਰੋਅਬ ਪਾਈ ਬੈਠੀ ਹੈ , ਪਰ ਇਹ ਰੋਅਬ ਪਤਾ ਨਹੀਂ ਅਸੀਂ ਪੰਜਾਬੀ ਕਿਵੇਂ ਮੰਨੀ ਜਾ ਰਹੇ ਹਾਂ ਜਦ ਕਿ ਸਾਡੇ ਬਾਰੇ ਤਾਂ ਸਾਰੀ ਦੁਨੀਆਂ ਜਾਣਦੀ ਹੈ ਕਿ ਅਸੀਂ ਕਿਸੇ ਦੀ ਈਨ ਨਹੀਂ ਮੰਨਦੇ ਪਰ ਭਾਸ਼ਾ ਦੇ ਪਖ ਤੋਂ ਪਤਾ ਨਹੀਂ ਅਸੀਂ ਕਾਸ ਤੋਂ ਤੇ ਓਹ ਵੀ ਬੇਮਤਲਬ ਮੰਨੀ ਜਾ ਰਹੇ ਹਾਂ ਅੰਗ੍ਰੇਜੀ ਦੀ ਙ ਦੋਸਤੋ ਥੋਡੀ ਜਾਣਕਾਰੀ ਵਾਸਤੇ ਦੱਸ ਦੇਵਾਂ , ਕੇ ਪਿਛਲੇ ਸਾਲ ( ਆਈ ਏ ਐਸ) ਦੇ ਇਮਤਿਹਾਨ ਵਿਚੋਂ ਸਾਰੇ ਭਾਰਤ ਵਿਚੋਂ ਚੋਥੇ ਸਥਾਨ ਤੇ ਅਤੇ ਮੁੰਡਿਆਂ ਵਿਚੋਂ ਇੱਕ ਨੰਬਰ ਤੇ ਜੋ ਉਮੀਦਵਾਰ ਸੀ ਓਹ ਸੀ ਵਰਿੰਦਰ ਸ਼ਰਮਾ ਜੋ ਕੇ ਪੰਜਾਬ ਦਾ ਵਸਨੀਕ ਹੈ ਤੇ ਓਸ ਨੇ ਆਈ ਏ ਐਸ ਦਾ ਇਮਤਿਹਾਨ ਵੀ ਗੁਰਮੁਖੀ ਲਿੱਪੀ ਪੰਜਾਬੀ ਭਾਸ਼ਾ ਵਿੱਚ ਅਵਲ ਦਰਜੇ ਵਿੱਚ ਪਾਸ ਕੀਤਾ ਤੇ ਇੰਟਰਵਿਊ ਵੀ ਪੰਜਾਬੀ ਵਿੱਚ ਦੇ ਕੇ ਹੋਰਾਂ ਭਾਸ਼ਾਵਾਂ ਦੇ ਉਮੀਦਵਾਰਾਂ ਤੋਂ ਵੱਧ ਨੰਬਰ ਓਸ ਨੇ ਇੰਟਰਵਿਊ ਵਿਚੋਂ ਪ੍ਰਾਪਤ ਕੀਤੇ ਙ ਇਸ ਪੰਜਾਬੀ ਮਾਂ ਬੋਲੀ ਦੇ ' ਛਿੰਦੇ ਪੁੱਤ' ਨੇ ਓਹਨੇ ਲੋਕਾਂ ਨੂੰ ਵੀ ਚਾਨਣ ਕਰ ਦਿੱਤਾ ਹੈ ਜੋ ਇਹ ਗੱਲ ਵਾਰ ਵਾਰ ਆਖਦੇ ਨੇ ਕੇ ਪੰਜਾਬੀ ਵਿੱਚ ਰੁਜ਼ਗਾਰ ਦੀ ਭਾਸ਼ਾ ਬਣਨ ਦੀ ਤਾਕ਼ਤ ਨਹੀਂ ਙ ਦੋਸਤੋ ਮੁੱਕਦੀ ਗੱਲ ਇਹ ਹੈ ਕੇ ਸਾਡੇ ਵਿੱਚ ਹੀ ਕੋਈ ਘਾਟ ਹੈ ਙ ਜੋ ਜਾਣਦੇ ਨੇ ਕੇ ਅੱਜ ਪੰਜਾਬੀ ਨੂੰ ਬਚਾਉਣ ਵਾਸਤੇ ਸਾਂਝੇ ਉਪਰਾਲਿਆਂ ਦੀ ਲੋੜ ਹੈ, ਪਰ ਉਹ ਫਿਰ ਵੀ ਬੱਸ ਗੱਲਾਂ ਕਰਕੇ ਸਾਰੀ ਜਾਂਦੇ ਆ ,ਉਹਨਾ ਦੀ ਤਾਂ ਉਹ ਗੱਲ ਹੈ ਕੇ ਘਰੇ ਅੱਗ ਲੱਗਣ ਦੇ ਬਾਵਜੂਦ ਫਾਇਰ ਬ੍ਰਿਗੇਡ ਵਾਲਿਆਂ ਨੂੰ ਮਿਸ ਕਾਲਾਂ ਮਾਰੀ ਜਾਂਦੇ ਆ ।ਜੋ ਅੱਜ ਇਹ ਆਖ ਰਹੇ ਨੇ ਪੰਜਾਬੀ ਖਤਮ ਹੋਣ ਦੇ ਕਿਨਾਰੇ ਹੈ ਉਹਨਾ ਨੂੰ ਕਿਸੇ ਕਵੀ ਦੇ ਪੰਜਾਬ ਪੰਜਾਬੀ,ਪੰਜਾਬੀਅਤ ਦੇ ਮੁੱਢੋਂ ਹੀ ਸਦਾਬਹਾਰ ਰਹਿਣ ਬਾਰੇ ਕਹੇ ਇਹਨਾਂ ਬੋਲਾਂ ਤੇ ਗੌਰ ਫਰਮਾਉਣਾ ਦਰੁਸਤ ਰਹੇਗਾ, ‘ਕੋਈ ਤੋ ਬਾਤ ਹੈ ਕੇ ਹਸਤੀ ਮਿਟਤੀ ਨਹੀਂ ਹਮਾਰੀ ,ਸਦੀਂੳ ਸੇ ਰਹਾ ਹੈ ਦੁਸ਼ਮਣ ਜ਼ਮਾਨਾ ਹਮਾਰਾ’ ।ਸਾਰੀਆਂ ਭਾਸ਼ਾਵਾਂ ਵਿੱਚੋ ਪੰਜਾਬੀ ਹੀ ਹੈ, ਜਿਸਨੂੰ ‘ਮਿੱਠੀ ਭਾਸ਼ਾ’ ਦਾ ਵਿਸ਼ੇਸ਼ਣ ਹਾਸਲ ਹੈ ।ਇਸ ਦੇ ਲਫ਼ਜ਼ ਦਿਲਾਂ ਨੂੰ ਸਕੁੂਨ ਦਿੰਦੇ ਨੇ । ਫਰੀਦ ਬਾਣੀ ਦੀ ਸੁਣਕੇ ,ਵਾਰਿਸ ਦੀ ਹੀਰ ਸੁਣਕੇ ਕਿਸ ਦੇ ਕੰਨਾਂ ਵਿੱਚ ਰਸ ਨਹੀਂ ਘੁਲਦਾ ।ਅਸਲ ਵਿੱਚ ਜੋ ਵੀ ਇਸ ਪੰਜਾਬੀ ਦਾ ‘ਛਿੰਦਾ ਪੁੱਤ ਬਣਿਆਂ ਇਸਨੇ ਵੀ ਦੁਨੀਆਂ ਵਿੱਚ ਆਪਣੇ ਉਸ ਪੁੱਤ ਦਾ ਨਾਮ ਸੂਰਜ ਵਾਂਗ ਚਮਕਾ ਦਿੱਤਾ ।ਕਿਸ ਨੂੰ ਨਹੀਂ ਪਤਾ ‘ਸ਼੍ਰੀ ਗੁਰੁ ਗ੍ਰੰਥ ਸਾਹਿਬ ਬਾਰੇ,ਕੋਣ ਨਹੀਂ ਜਾਣਦਾ ਵਾਰਿਸ ਸ਼ਾਹ ਨੂੰ ,ਕਿਹੜਾ ਮੰਤਰ ਮੁਗਧ ਨਹੀਂ ਹੁੰਦਾ ਵਾਰਿਸ ਦੀ ਹੀਰ ਸੁਣਕੇ ।ਗੁਰਦਾਸ ਮਾਨ ਨੇ ਭਾਂਵੇ ਬੜੇ ਦੁਖੀ ਹਿਰਦੇ ਨਾਲ ਗਾਇਆ ਸੀ ਕੇ ‘ਪੰਜਾਬੀਏ ਜੁਬਾਨੇ ਨੀ ਰੁਕਾਨੇ ਮੇਰੇ ਦੇਸ਼ ਦੀਏ ਫਿੱਕੀ ਪੈ ਗੀ ਚਿਹਰੇ ਦੀ ਨੁਹਾਰ’ ,ਪਰ ਪੰਜਾਬੀ ਮਾਂ ਬੋਲੀ ਦੀ ਵਡਿਆਈ ਵੇਖੋ ,ਉਸਨੇ ਆਪਣੇ ਇਸ ਪੁੱਤ ਦੀ ਦੁਨੀਆਂ ਵਿੱਚ ਪਛਾਣ ਕਿੰਨੀ ਗੂਹੜੀ ਕਰ ਦਿੱਤੀ। ਮੇਰੇ ਪੰਜਾਬੀ ਵੀਰੋ ਮੈਂ ਕਿਹੜਾ ਵੈਣ ਪਾਂਵਾਂ ਕੇ ਪਾਰੇ ਤੋਂ ਪੱਥਰ ਬਣ ਚੁੱਕੇ ਸਾਡੇ ਦਿਲਾਂ ਨੂੰ ਮੌਮ ਦੀ ਤਰ੍ਹਾਂ ਪਿਘਲਾ ਸਕਾਂ ।ਹਾਲੇ ਵੀ ਜਾਗੋ , ਕਿਉਂਕਿ ਜਾਗਦਿਆਂ ਦੀਆਂ ਕੱਟੀਆਂ ਤੇ ਸੁਤਿੱਆਂ ਦੇ ਕੱਟੇ ਹੁੰਦੇ ਵਾਲੀ ਗੱਲ ਤਾਂ ਤੁਸੀਂ ਜਾਣਦੇ ਹੀ ਹੋਂ । ਨਹੀਂ ਤਾਂ ਸਾਡੀਆਂ ਕਹਾਵਤਾਂ ਸਾਨੂੰ ਹੀ ਮਿਹਣੇ ਦੇਣਗੀਆਂ ‘ਜਦ ਚਿੜੀ ਚੁਗ ਗਈ ਖੇਤ ,ਫਿਰ ਪਛਤਾਉਣ ਦਾ ਕੀ ਫਾਇਦਾ ਦੋਸਤੋ ਵੇਲੇ ਦੀ ਨਮਾਜ਼ ਹੁੰਦੀ ਹੈ ਪਰ ਕੁਵੇਲੇ ਦੀਆਂ ਟੱਕਰਾਂ ਹੀ ਹੋਇਆ ਕਰਦੀਆਂ । ਪੰਜਾਬੀ ਭਾਸ਼ਾ ਦਾ ਤਾਂ ਲਫਜ਼ ਲਫ਼ਜ਼ ਅਮੀਰ ਹੈ ਪਰ ਇਸ ਗੱਲ ਨੂੰ ਵੀ ਓਹੀ ਜਾਣਦਾ ਹੈ ਜਿਸ ਇਨਸਾਨ ਦਾ ਦਿਲ ਦਿਮਾਗ ਰੋਸ਼ਨ ਹੈ ਙ ਆਓ ਮਾਂ ਬੋਲੀ ਪੰਜਾਬੀ ਦੇ ਸਹੀ ਸ਼ਬਦਾਂ ਵਿੱਚ ' ਛਿੰਦੇ ਪੁੱਤ' ਬਣੀਏ ਤੇ ਸਾਰੇ ਪੰਜਾਬੀ ਵੀਰ ਮਿਲ ਕੇ ਇਸ੍ਦੇ ਚਿਹਰੇ ਦੀ ਨੁਹਾਰ ਗੂਹੜੀ ਕਰੀਏ ਙ ਅਸੀਂ ਆਪਣੇ ੳੱਦਮ ਨਾਲ ਬੱਸ ਇੱਕ ਹੋਰ ਵੱਡੀ ਮੱਲ ਮਾਰਨੀ ਹੈ ਕਿ ਅੱਜ ਪੰਜਾਬੀ ਭਾਸ਼ਾ ਵਿਸ਼ਵ ਵਿੱਚੋਂ ਭਾਸ਼ਾਵਾਂ ਦੀ ਕਤਾਰ ਵਿੱਚ ਤੇਰਵੇਂ ਸਥਾਨ ਤੇ ਖੜੀ ਹੈ,ਅਸੀਂ ਹੰਭਲਾ ਇਹ ਮਾਰਨਾਂ, ਕਿ ਤੇਰਾਂ ਵਿੱਚੋਂ ਤਿੰਨ ਦਾ ਅੰਕ ਕੱਟਣਾ ਤੇ ਬਾਕੀ ਰਹਿ ਗਿਆ ਇੱਕ ਨੰਬਰ।ਬੱਸ ਇਸ ਨੰਬਰ ਦੇ ਸਿੰਘਾਸਨ ਤੇ ਬਿਰਾਜ਼ਮਾਨ ਕਰਾਉਣਾ ਆਪਣੀ ਮਾਖਿੳਂ ਮਿੱਠੀ ਪੰਜਾਬੀ ਨੂੰ।ਆਸ ਰੱਖਾਂਗਾਂ ਕਿ ਯਤਨ ਅੱਜ ਤੋਂ ਹੀ ਆਰੰਭ ਕਰੋਂਗੇ,ਕਿਉਂਕਿ ਸਾਡੇ ਗੁਰਾਂ ਦੀ ਗੁਰਬਾਣੀ ਵੀ ਤਾਂ ਸੱਚ ਆਖਦੀ ਪਈ ਹੈ ,ਜੀਵੇ ਆਸਾ ਮਰੇ ਨਿਰਾਸਾ’ ਙ ਤੁਹਾਡਾ ਆਪਣਾ ਪੰਜਾਬੀ ਮਾਂ ਬੋਲੀ ਦੀ ਚੜਦੀਕਲਾ ਦੀ ਦੁਆ ਕਰਦਾ ਓਸਦਾ ਪੁੱਤ ( ਆਕਾਸ਼ ਦੀਪ ਭੀਖੀ' ਪ੍ਰੀਤ ) ਮੋਬਾਇਲ 9463374097 ,9041270712