ਦੁੱਖ ਵੀ ਬਥੇਰੇ -ਪਰੇਸ਼ਾਨੀਆ ਵੀ ਬਹੁਤ ਨੇ

No replies
amrit_preet4u's picture
amrit_preet4u
ਰੰਗਲੀ ਜ਼ਿੰਦਗੀ ਮਾਨਣ ਵਾਲਾ ਅੱਜ਼ ਆਸ਼ਿਕ ਦਰਦੀ ਤੁਕਾਂ ਦਾ
User offline. Last seen 5 weeks 1 day ago. Offline
Joined: 07/24/2010
Posts: 2

ਇਹ ਲਾਇਨਾ ਦੇਬੀ ਜੀ ਦੇ ਇੱਕ ਮਸ਼ੂਹਰ ਸ਼ੇਅਰ ਨੂੰ ਸੁਣ ਕੇ ਬੋਹੜੀਆ ਨੇ
ਮੈਂ ਚਾਹਾ ਗਾ ਜੋ ਵੀ ਦਿਲ ਵਿੱਚ ਹੋਵੇ ਖੁੱਲ ਕੇ ਦੱਸਣਾ ਜੀ

ਦੁੱਖ ਵੀ ਬਥੇਰੇ -ਪਰੇਸ਼ਾਨੀਆ ਵੀ ਬਹੁਤ ਨੇ,
ਜਿੱਤਿਆ ਹਾਂ ਜ਼ਿੰਦਗੀ 'ਚ ਹਾਨੀਆ ਵੀ ਬਹੁਤ ਨੇ।
ਕੀਤਾ ਏ ਪਿਆਰ ਮੈਂ ਵੀ ਜ਼ਿੰਦਗੀ 'ਚ ਯਾਰੋ,
ਪਰ ਬਦਲੇ 'ਚ ਮਿਲੀਆ ਬਦਨਾਮੀਆ ਵੀ ਬਹੁਤ ਨੇ।
ਕੀਤਾ ਨਾ ਸੀ ਇਹੋ ਜਿਹਾ ਕੰਮ ਕਦੇ ਜ਼ਿੰਦਗੀ 'ਚ,
ਪਰ ਉਹ ਆਇਆ ਕਿਵੇ ਜ਼ਿੰਦਗੀ 'ਚ .....ਹੁੰਦੀਆ ਹੈਰਾਨੀਆ ਵੀ ਬਹੁਤ ਨੇ।
ਆਇਆ ਸੀ ਪਰਿੰਦਾ ਇੱਕ ਜ਼ਿੰਦਗੀ 'ਚ ਮੇਰੀ,
ਪਹਿਲਾਂ ਉਹਨੇ ਦਿੱਤੀਆ ਸਲਾਮੀਆ ਵੀ ਬਹੁਤ ਨੇ।
ਕਰ ਦੇ ਸੀ ਜੋ ਦਿਨ ਰਾਤ ਵਫ਼ਾਵਾ ਦੀਆ ਗੱਲਾ,
ਉਹਨਾ ਕੀਤੀਆ ਖਰਾਬ ਕਈ ਜ਼ਿੰਦਗਾਨੀਆ ਵੀ ਬਹੁਤ ਨੇ।
ਫਿਰ ਪਤਾ ਲੱਗਾ ਜਾ ਕੇ ਕਿਤੇ, ਸੋਹਣੇ ਸੱਜਣਾ ਨੇ ਕਈਆ ਨੂੰ,
ਭਰੀਆਂ ਨੇ ਜਿਵੇਂ ਮੈਨੂੰ , ਉਹ ਹਾਮੀਆ ਵੀ ਬਹੁਤ ਨੇ।
ਪੱਲਾ ਝਾੜ ਮੇਰੇ ਕੋਲੋ ਉਹਨਾਂ, ਡੋਲੀ ਚੜ ਗੈਰਾਂ ਵਾਲੀ,
ਕਹਿੰਦੇ ਤੇਰੇ ਜਿਹਇਆ ਖੋਟੀਆ ਚੁਬਾਨੀਆ ਵੀ ਬਹੁਤ ਨੇ।
ਮਾਪਿਆ ਨੇ ਪਾਲਿਆ ਸੀ ਚਾਵਾਂ ਅਤੇ ਲਾਡਾਂ ਨਾਲ,
ਝੱਲੇ ਉਹਦੇ ਪਿੱਛੇ ਦੁੱਖ ਕੀਤੀਆ ਗੁਲਾਮੀਆ ਵੀ ਬਹੁਤ ਨੇ।
ਕਰਦਾ ਸਲਾਮ ਉਹਨਾਂ ਸੱਜਣਾ ਨੂੰ "ਅੰਮਿ੍ਤ" ਯਾਰੋ,
ਜਿਹਨਾਂ ਦੀਆ ਸਾਡੇ ਸਿਰ ਮਿਹਰਬਾਨੀਆ ਵੀ ਬਹੁਤ ਨੇ।